ਬੱਗਾਂ ਨਾਲ ਨਿਪਟਣਾ¶
Python ਇੱਕ ਪਰਿਪੱਕ ਪ੍ਰੋਗਰਾਮਿੰਗ ਭਾਸ਼ਾ ਹੈ ਜਿਸ ਨੇ ਸਥਿਰਤਾ ਲਈ ਇੱਕ ਮਜ਼ਬੂਤ ਸਾਖ ਬਣਾਈ ਹੈ। ਇਸ ਸਾਖ ਨੂੰ ਕਾਇਮ ਰੱਖਣ ਲਈ, developers ਉਹਨਾਂ ਕਮੀਆਂ ਬਾਰੇ ਜਾਣਨਾ ਚਾਹੁੰਦੇ ਹਨ ਜੋ ਤੁਹਾਨੂੰ Python ਵਿੱਚ ਮਿਲਦੀਆਂ ਹਨ।
ਕਈ ਵਾਰ ਬੱਗਾਂ ਨੂੰ ਖੁਦ ਠੀਕ ਕਰਨਾ ਅਤੇ ਪਾਇਥਨ ਵਿੱਚ ਪੈਚ ਯੋਗਦਾਨ ਵਜੋਂ ਦੇਣਾ ਹੋਰ ਤੇਜ਼ ਹੋ ਸਕਦਾ ਹੈ ਕਿਉਂਕਿ ਇਸ ਨਾਲ ਪ੍ਰਕਿਰਿਆ ਸਰਲ ਹੋ ਜਾਂਦੀ ਹੈ ਅਤੇ ਘੱਟ ਲੋਕਾਂ ਦੀ ਲੋੜ ਪੈਂਦੀ ਹੈ। ਜਾਣੋ ਕਿ contribute ਕਿਵੇਂ ਕਰਨਾ ਹੈ।
ਦਸਤਾਵੇਜ਼ੀਕਰਨ ਬੱਗ¶
ਜੇ ਤੁਹਾਨੂੰ ਇਸ ਦਸਤਾਵੇਜ਼ੀਕਰਨ ਵਿੱਚ ਕੋਈ ਬੱਗ ਮਿਲਦਾ ਹੈ ਜਾਂ ਤੁਸੀਂ ਕੋਈ ਸੁਧਾਰ ਸੁਝਾਉਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ issue tracker ਉੱਤੇ ਇੱਕ ਬੱਗ ਰਿਪੋਰਟ ਜਮ੍ਹਾਂ ਕਰੋ। ਜੇ ਤੁਹਾਡੇ ਕੋਲ ਇਸਨੂੰ ਠੀਕ ਕਰਨ ਲਈ ਕੋਈ ਸੁਝਾਅ ਹੈ, ਤਾਂ ਉਹ ਵੀ ਸ਼ਾਮਲ ਕਰੋ।
ਜੇ ਬੱਗ ਜਾਂ ਸੁਝਾਇਆ ਗਿਆ ਸੁਧਾਰ ਇਸ ਦਸਤਾਵੇਜ਼ੀਕਰਨ ਦੇ ਅਨੁਵਾਦ ਨਾਲ ਸੰਬੰਧਿਤ ਹੈ, ਤਾਂ ਰਿਪੋਰਟ ਨੂੰ translation’s repository ਵਿੱਚ ਜਮ੍ਹਾਂ ਕਰੋ।
ਤੁਸੀਂ ਸਾਡੇ Documentation Discourse forum ਉੱਤੇ ਵੀ ਇੱਕ ਚਰਚਾ ਸ਼ੁਰੂ ਕਰ ਸਕਦੇ ਹੋ।
ਜੇ ਤੁਹਾਨੂੰ ਦਸਤਾਵੇਜ਼ੀਕਰਨ ਦੇ ਥੀਮ (HTML / CSS / JavaScript) ਵਿੱਚ ਕੋਈ ਬੱਗ ਮਿਲਦਾ ਹੈ, ਤਾਂ ਕਿਰਪਾ ਕਰਕੇ python-doc-theme issue tracker ਉੱਤੇ ਬੱਗ ਰਿਪੋਰਟ ਜਮ੍ਹਾਂ ਕਰੋ।
See also
- Documentation bugs
ਉਹਨਾਂ documentation bugs ਦੀ ਸੂਚੀ ਜੋ Python issue tracker ਵਿੱਚ ਜਮ੍ਹਾਂ ਕੀਤੀਆਂ ਗਈਆਂ ਹਨ।
- Issue Tracking
ਟ੍ਰੈਕਰ ਉੱਤੇ ਸੁਧਾਰ ਰਿਪੋਰਟ ਕਰਨ ਦੀ ਪ੍ਰਕਿਰਿਆ ਦਾ ਸੰਖੇਪ ਵੇਰਵਾ।
- Helping with Documentation
ਉਹਨਾਂ ਵਿਅਕਤੀਆਂ ਲਈ ਵਿਸਤ੍ਰਿਤ ਮਾਰਗਦਰਸ਼ਨ ਜੋ Python documentation ਵਿੱਚ ਯੋਗਦਾਨ ਦੇਣ ਵਿੱਚ ਰੁਚੀ ਰੱਖਦੇ ਹਨ।
- Documentation Translations
ਦਸਤਾਵੇਜ਼ੀਕਰਨ ਅਨੁਵਾਦ ਅਤੇ ਉਹਨਾਂ ਦੀਆਂ ਸਮਨਵਯ ਟੀਮਾਂ ਲਈ GitHub ਸਫ਼ਿਆਂ ਦੀ ਸੂਚੀ।
Python issue tracker ਦੀ ਵਰਤੋਂ¶
Python ਨਾਲ ਸੰਬੰਧਿਤ issue reports GitHub issues tracker (https://github.com/python/cpython/issues) ਰਾਹੀਂ ਜਮ੍ਹਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। GitHub issues tracker ਇੱਕ web form ਪ੍ਰਦਾਨ ਕਰਦਾ ਹੈ ਜਿਸ ਰਾਹੀਂ ਲੋੜੀਂਦੀ ਜਾਣਕਾਰੀ ਦਰਜ ਕਰਕੇ developers ਨੂੰ ਭੇਜੀ ਜਾ ਸਕਦੀ ਹੈ।
ਰਿਪੋਰਟ ਦਰਜ ਕਰਨ ਦਾ ਪਹਿਲਾ ਕਦਮ ਇਹ ਪਤਾ ਲਗਾਉਣਾ ਹੈ ਕਿ ਕੀ ਸਮੱਸਿਆ ਪਹਿਲਾਂ ਹੀ ਰਿਪੋਰਟ ਕੀਤੀ ਜਾ ਚੁੱਕੀ ਹੈ। ਇਸ ਤਰ੍ਹਾਂ ਕਰਨ ਦਾ ਫਾਇਦਾ, ਡਿਵੈਲਪਰਾਂ ਦਾ ਸਮਾਂ ਬਚਾਉਣ ਤੋਂ ਇਲਾਵਾ, ਇਹ ਹੈ ਕਿ ਤੁਸੀਂ ਜਾਣ ਸਕਦੇ ਹੋ ਕਿ ਇਸਨੂੰ ਠੀਕ ਕਰਨ ਲਈ ਕੀ ਕੀਤਾ ਗਿਆ ਹੈ; ਹੋ ਸਕਦਾ ਹੈ ਕਿ ਸਮੱਸਿਆ ਅਗਲੀ ਰਿਲੀਜ਼ ਲਈ ਪਹਿਲਾਂ ਹੀ ਠੀਕ ਕੀਤੀ ਜਾ ਚੁੱਕੀ ਹੋਵੇ, ਜਾਂ ਵਾਧੂ ਜਾਣਕਾਰੀ ਦੀ ਲੋੜ ਹੋਵੇ (ਜਿਸ ਸਥਿਤੀ ਵਿੱਚ ਤੁਸੀਂ ਇਹ ਜਾਣਕਾਰੀ ਦੇ ਸਕਦੇ ਹੋ ਜੇ ਤੁਹਾਡੇ ਕੋਲ ਹੋਵੇ!). ਇਸ ਲਈ, ਪੰਨੇ ਦੇ ਸਿਖਰ 'ਤੇ ਦਿੱਤੇ ਖੋਜ ਬਾਕਸ ਦੀ ਵਰਤੋਂ ਕਰਕੇ ਟਰੈਕਰ ਵਿੱਚ ਖੋਜ ਕਰੋ।
ਜੇ ਤੁਸੀਂ ਜਿਸ ਸਮੱਸਿਆ ਦੀ ਰਿਪੋਰਟ ਕਰ ਰਹੇ ਹੋ ਉਹ ਪਹਿਲਾਂ ਹੀ ਸੂਚੀ ਵਿੱਚ ਨਹੀਂ ਹੈ, ਤਾਂ GitHub ਵਿੱਚ ਲੌਗਇਨ ਕਰੋ। ਜੇ ਤੁਹਾਡੇ ਕੋਲ GitHub ਖਾਤਾ ਨਹੀਂ ਹੈ, ਤਾਂ "Sign up" ਲਿੰਕ ਦੀ ਵਰਤੋਂ ਕਰਕੇ ਨਵਾਂ ਖਾਤਾ ਬਣਾਓ। ਬਿਨਾਂ ਪਛਾਣ ਦੇ ਬੱਗ ਰਿਪੋਰਟ ਜਮ੍ਹਾਂ ਕਰਨਾ ਸੰਭਵ ਨਹੀਂ ਹੈ।
ਹੁਣ ਲੌਗਇਨ ਹੋਣ ਤੋਂ ਬਾਅਦ ਤੁਸੀਂ ਇੱਕ ਇਸ਼ੂ ਜਮ੍ਹਾਂ ਕਰ ਸਕਦੇ ਹੋ। ਨਵਾਂ ਇਸ਼ੂ ਰਿਪੋਰਟ ਕਰਨ ਲਈ ਉੱਪਰਲੀ ਪੱਟੀ ਵਿੱਚ ਮੌਜੂਦ "New issue" ਬਟਨ 'ਤੇ ਕਲਿੱਕ ਕਰੋ।
ਜਮ੍ਹਾਂ ਕਰਨ ਵਾਲੇ ਫਾਰਮ ਵਿੱਚ ਦੋ ਖੇਤਰ ਹਨ, "Title" ਅਤੇ "Comment"।
"Title" ਖੇਤਰ ਲਈ ਸਮੱਸਿਆ ਦਾ ਬਹੁਤ ਛੋਟਾ ਵੇਰਵਾ ਦਿਓ; ਦਸ ਤੋਂ ਘੱਟ ਸ਼ਬਦ ਉਚਿਤ ਮੰਨੇ ਜਾਂਦੇ ਹਨ।
"Comment" ਖੇਤਰ ਵਿੱਚ ਸਮੱਸਿਆ ਦਾ ਵਿਸਥਾਰ ਨਾਲ ਵੇਰਵਾ ਦਿਓ, ਜਿਸ ਵਿੱਚ ਇਹ ਵੀ ਸ਼ਾਮਲ ਹੋਵੇ ਕਿ ਤੁਸੀਂ ਕੀ ਹੋਣ ਦੀ ਉਮੀਦ ਕੀਤੀ ਸੀ ਅਤੇ ਅਸਲ ਵਿੱਚ ਕੀ ਹੋਇਆ। ਇਹ ਵੀ ਦੱਸੋ ਕਿ ਕੀ ਕੋਈ extension modules ਸ਼ਾਮਲ ਸਨ ਅਤੇ ਤੁਸੀਂ ਕਿਹੜਾ hardware ਅਤੇ software platform ਵਰਤ ਰਹੇ ਸੀ (ਜਿੱਥੇ ਲਾਗੂ ਹੋਵੇ ਉੱਥੇ ਵਰਜਨ ਜਾਣਕਾਰੀ ਸਮੇਤ)।
ਹਰ ਇਸ਼ੂ ਰਿਪੋਰਟ ਦੀ ਸਮੀਖਿਆ ਇੱਕ ਡਿਵੈਲਪਰ ਦੁਆਰਾ ਕੀਤੀ ਜਾਵੇਗੀ ਜੋ ਇਹ ਨਿਰਧਾਰਤ ਕਰੇਗਾ ਕਿ ਸਮੱਸਿਆ ਨੂੰ ਠੀਕ ਕਰਨ ਲਈ ਕੀ ਕਰਨ ਦੀ ਲੋੜ ਹੈ। ਜਦੋਂ ਵੀ ਇਸ਼ੂ ਉੱਤੇ ਕੋਈ ਕਾਰਵਾਈ ਕੀਤੀ ਜਾਵੇਗੀ, ਤੁਹਾਨੂੰ ਅੱਪਡੇਟ ਪ੍ਰਾਪਤ ਹੋਵੇਗੀ।
See also
- How to Report Bugs Effectively
ਇਹ ਲੇਖ ਲਾਭਦਾਇਕ ਬੱਗ ਰਿਪੋਰਟ ਬਣਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਾ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਹੜੀ ਜਾਣਕਾਰੀ ਲਾਭਦਾਇਕ ਹੁੰਦੀ ਹੈ ਅਤੇ ਕਿਉਂ।
- Bug Writing Guidelines
ਇੱਕ ਚੰਗੀ ਬੱਗ ਰਿਪੋਰਟ ਲਿਖਣ ਬਾਰੇ ਜਾਣਕਾਰੀ। ਇਸ ਵਿੱਚੋਂ ਕੁਝ Mozilla ਪ੍ਰੋਜੈਕਟ ਲਈ ਖਾਸ ਹੈ, ਪਰ ਆਮ ਤੌਰ 'ਤੇ ਚੰਗੀਆਂ ਪ੍ਰਥਾਵਾਂ ਦਾ ਵਰਣਨ ਕਰਦੀ ਹੈ।
ਆਪਣੇ ਆਪ Python ਵਿੱਚ ਯੋਗਦਾਨ ਦੇਣਾ ਸ਼ੁਰੂ ਕਰਨਾ¶
ਤੁਹਾਡੇ ਵੱਲੋਂ ਮਿਲੇ bugs ਦੀ ਸਿਰਫ਼ ਰਿਪੋਰਟ ਕਰਨ ਤੋਂ ਇਲਾਵਾ, ਤੁਸੀਂ ਉਹਨਾਂ ਨੂੰ ਠੀਕ ਕਰਨ ਲਈ patches ਵੀ ਜਮ੍ਹਾਂ ਕਰ ਸਕਦੇ ਹੋ। Python ਵਿੱਚ patches ਦੇਣਾ ਸ਼ੁਰੂ ਕਰਨ ਬਾਰੇ ਹੋਰ ਜਾਣਕਾਰੀ Python Developer's Guide ਵਿੱਚ ਮਿਲ ਸਕਦੀ ਹੈ। ਜੇ ਤੁਹਾਡੇ ਕੋਈ ਸਵਾਲ ਹਨ, ਤਾਂ core-mentorship mailing list ਇੱਕ ਅਜਿਹੀ ਮਿੱਤਰਤਾਪੂਰਣ ਥਾਂ ਹੈ ਜਿੱਥੇ Python ਵਿੱਚ issues ਠੀਕ ਕਰਨ ਦੀ ਪ੍ਰਕਿਰਿਆ ਨਾਲ ਸੰਬੰਧਿਤ ਕਿਸੇ ਵੀ ਸਵਾਲ ਦਾ ਜਵਾਬ ਮਿਲ ਸਕਦਾ ਹੈ।