ਪਾਈਥਨ ਟਿਊਟੋਰਿਅਲ¶
Tip
ਇਹ ਟਿਊਟੋਰਿਅਲ ਉਹਨਾਂ ਪ੍ਰੋਗ੍ਰਾਮਰਾਂ ਲਈ ਤਿਆਰ ਕੀਤਾ ਗਿਆ ਹੈ ਜੋ Python ਭਾਸ਼ਾ ਵਿੱਚ ਨਵੇਂ ਹਨ, ਨਾ ਕਿ ਉਹਨਾਂ ਸ਼ੁਰੂਆਤੀ ਸਿਖਿਆਰਥੀਆਂ ਲਈ ਜੋ ਪ੍ਰੋਗ੍ਰਾਮਿੰਗ ਵਿੱਚ ਹੀ ਨਵੇਂ ਹਨ।
Python ਇੱਕ ਆਸਾਨੀ ਨਾਲ ਸਿੱਖੀ ਜਾ ਸਕਣ ਵਾਲੀ ਅਤੇ ਸ਼ਕਤੀਸ਼ਾਲੀ ਪ੍ਰੋਗ੍ਰਾਮਿੰਗ ਭਾਸ਼ਾ ਹੈ। ਇਸ ਵਿੱਚ ਪ੍ਰਭਾਵਸ਼ਾਲੀ ਉੱਚ-ਪੱਧਰੀ ਡਾਟਾ ਸਟ੍ਰਕਚਰ ਅਤੇ object-oriented programming ਲਈ ਇੱਕ ਸਧਾਰਣ ਪਰ ਪ੍ਰਭਾਵਸ਼ਾਲੀ ਪਹੁੰਚ ਹੈ। Python ਦੀ ਸੁੰਦਰ syntax ਅਤੇ dynamic typing, ਇਸਦੀ interpreted ਪ੍ਰਕਿਰਤੀ ਨਾਲ ਮਿਲ ਕੇ, ਇਸਨੂੰ ਜ਼ਿਆਦਾਤਰ ਪਲੇਟਫਾਰਮਾਂ ਉੱਤੇ scripting ਅਤੇ ਤੇਜ਼ application development ਲਈ ਇੱਕ ਆਦਰਸ਼ ਭਾਸ਼ਾ ਬਣਾਉਂਦੀਆਂ ਹਨ।
Python interpreter ਅਤੇ ਵਿਸਤ੍ਰਿਤ standard library, Python ਵੈੱਬਸਾਈਟ https://www.python.org/ ਤੋਂ ਸਾਰੇ ਮੁੱਖ ਪਲੇਟਫਾਰਮਾਂ ਲਈ source ਜਾਂ binary ਰੂਪ ਵਿੱਚ ਮੁਫ਼ਤ ਉਪਲਬਧ ਹਨ ਅਤੇ ਇਨ੍ਹਾਂ ਨੂੰ ਆਜ਼ਾਦੀ ਨਾਲ ਵੰਡਿਆ ਵੀ ਜਾ ਸਕਦਾ ਹੈ। ਇਸੇ ਸਾਈਟ ਉੱਤੇ ਕਈ ਮੁਫ਼ਤ third-party Python modules, programs, tools ਅਤੇ ਵਾਧੂ documentation ਲਈ ਲਿੰਕ ਅਤੇ distributions ਵੀ ਉਪਲਬਧ ਹਨ।
Python interpreter ਨੂੰ C ਜਾਂ C++ (ਜਾਂ C ਤੋਂ ਕਾਲ ਕੀਤੀਆਂ ਜਾ ਸਕਣ ਵਾਲੀਆਂ ਹੋਰ ਭਾਸ਼ਾਵਾਂ) ਵਿੱਚ ਲਿਖੇ ਨਵੇਂ functions ਅਤੇ data types ਨਾਲ ਆਸਾਨੀ ਨਾਲ ਵਿਸਤਾਰਿਆ ਜਾ ਸਕਦਾ ਹੈ। Python ਕਸਟਮਾਈਜ਼ ਕੀਤੀਆਂ ਜਾ ਸਕਣ ਵਾਲੀਆਂ applications ਲਈ ਇੱਕ extension language ਵਜੋਂ ਵੀ ਉਚਿਤ ਹੈ।
ਇਹ ਟਿਊਟੋਰਿਅਲ ਪਾਠਕ ਨੂੰ Python ਭਾਸ਼ਾ ਅਤੇ ਸਿਸਟਮ ਦੇ ਬੁਨਿਆਦੀ ਸੰਕਲਪਾਂ ਅਤੇ ਵਿਸ਼ੇਸ਼ਤਾਵਾਂ ਨਾਲ ਗੈਰ-ਰਸਮੀ ਢੰਗ ਨਾਲ ਜਾਣੂ ਕਰਵਾਉਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਤੁਹਾਨੂੰ ਆਮ ਤੌਰ 'ਤੇ ਪ੍ਰੋਗ੍ਰਾਮਿੰਗ ਦੀ ਬੁਨਿਆਦੀ ਸਮਝ ਹੈ। ਹੱਥੋਂ-ਹੱਥ ਅਭਿਆਸ ਲਈ Python interpreter ਉਪਲਬਧ ਹੋਣਾ ਮਦਦਗਾਰ ਹੈ, ਪਰ ਸਾਰੇ ਉਦਾਹਰਨ self-contained ਹਨ, ਇਸ ਲਈ ਇਹ ਟਿਊਟੋਰਿਅਲ offline ਵੀ ਪੜ੍ਹਿਆ ਜਾ ਸਕਦਾ ਹੈ।
ਮਿਆਰੀ ਵਸਤੂਆਂ ਅਤੇ ਮੌਡਿਊਲਾਂ ਦੇ ਵੇਰਵੇ ਲਈ Python ਦੇ ਬਿਲਟ-ਇਨ ਦੀ ਹਵਾਲਾ-ਸੂਚੀ ਅਤੇ The Python standard library ਵੇਖੋ। ਪਾਈਥਨ ਭਾਸ਼ਾ ਸੰਦਰਭ ਭਾਸ਼ਾ ਦੀ ਹੋਰ ਰਸਮੀ ਪਰਿਭਾਸ਼ਾ ਦਿੰਦਾ ਹੈ। C ਜਾਂ C++ ਵਿੱਚ ਐਕਸਟੈਂਸ਼ਨ ਲਿਖਣ ਲਈ Extending and Embedding the Python Interpreter ਅਤੇ Python/C API ਹਵਾਲਾ ਦਸਤਾਵੇਜ਼ ਪੜ੍ਹੋ। Python ਨੂੰ ਡੂੰਘਾਈ ਨਾਲ ਸਮਝਾਉਣ ਵਾਲੀਆਂ ਕਈ ਕਿਤਾਬਾਂ ਵੀ ਉਪਲਬਧ ਹਨ।
ਇਹ ਟਿਊਟੋਰਿਅਲ ਹਰ ਇੱਕ ਵਿਸ਼ੇਸ਼ਤਾ ਜਾਂ ਹਰ ਆਮ ਤੌਰ 'ਤੇ ਵਰਤੀ ਜਾਣ ਵਾਲੀ ਵਿਸ਼ੇਸ਼ਤਾ ਨੂੰ ਕਵਰ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਇਸਦੀ ਬਜਾਏ, ਇਹ Python ਦੀਆਂ ਕਈ ਮਹੱਤਵਪੂਰਨ ਵਿਸ਼ੇਸ਼ਤਾਵਾਂ ਨਾਲ ਜਾਣੂ ਕਰਵਾਉਂਦਾ ਹੈ ਅਤੇ ਤੁਹਾਨੂੰ ਭਾਸ਼ਾ ਦੀ ਸ਼ੈਲੀ ਅਤੇ ਸੁਭਾਵ ਦੀ ਚੰਗੀ ਸਮਝ ਦੇਵੇਗਾ। ਇਸਨੂੰ ਪੜ੍ਹਣ ਤੋਂ ਬਾਅਦ ਤੁਸੀਂ Python modules ਅਤੇ programs ਪੜ੍ਹ ਅਤੇ ਲਿਖ ਸਕੋਗੇ ਅਤੇ The Python standard library ਵਿੱਚ ਵਰਣਿਤ ਵੱਖ-ਵੱਖ Python library modules ਬਾਰੇ ਹੋਰ ਸਿੱਖਣ ਲਈ ਤਿਆਰ ਹੋਵੋਗੇ।
ਸ਼ਬਦਾਵਲੀ ਨੂੰ ਵੀ ਪੜ੍ਹਨਾ ਲਾਭਦਾਇਕ ਰਹੇਗਾ।
- 1. ਤੁਹਾਡੀ ਰੁਚੀ ਜਗਾਉਣਾ
- 2. ਪਾਇਥਨ ਇੰਟਰਪ੍ਰੀਟਰ ਦੀ ਵਰਤੋਂ
- 3. Python ਨਾਲ ਇੱਕ ਗੈਰ-ਰਸਮੀ ਜਾਣ-ਪਛਾਣ
- 4. ਕੰਟਰੋਲ ਫਲੋ ਲਈ ਹੋਰ ਸਾਧਨ
- 4.1.
ifਸਟੇਟਮੈਂਟਾਂ - 4.2.
forਸਟੇਟਮੈਂਟਾਂ - 4.3.
range()ਫੰਕਸ਼ਨ - 4.4.
breakਅਤੇcontinueStatements - 4.5. Loops ਉੱਤੇ
elseClauses - 4.6.
passStatements - 4.7.
matchStatements - 4.8. Functions ਦੀ ਪਰਿਭਾਸ਼ਾ
- 4.9. ਫੰਕਸ਼ਨਾਂ ਦੀ ਪਰਿਭਾਸ਼ਾ ਬਾਰੇ ਹੋਰ ਜਾਣਕਾਰੀ
- 4.10. ਵਿਚਕਾਰਲੀ ਚਰਚਾ: ਕੋਡਿੰਗ ਸ਼ੈਲੀ
- 4.1.
- 5. ਡਾਟਾ ਸੰਰਚਨਾਵਾਂ
- 6. ਮੌਡਿਊਲ
- 7. ਇਨਪੁੱਟ ਅਤੇ ਆਉਟਪੁੱਟ
- 8. ਗਲਤੀਆਂ ਅਤੇ ਅਪਵਾਦ
- 8.1. ਸਿੰਟੈਕਸ ਗਲਤੀਆਂ
- 8.2. ਐਕਸੈਪਸ਼ਨ
- 8.3. ਅਪਵਾਦਾਂ ਨੂੰ ਸੰਭਾਲਣਾ
- 8.4. Exceptions ਰੇਜ਼ ਕਰਨਾ
- 8.5. ਅਪਵਾਦ ਚੇਨਿੰਗ
- 8.6. ਵਰਤੋਂਕਾਰ-ਪਰਿਭਾਸ਼ਿਤ Exceptions
- 8.7. ਸਫਾਈ ਕਾਰਵਾਈਆਂ ਪਰਿਭਾਸ਼ਿਤ ਕਰਨਾ
- 8.8. ਪਹਿਲਾਂ ਤੋਂ ਪਰਿਭਾਸ਼ਿਤ Clean-up Actions
- 8.9. ਕਈ ਅਸੰਬੰਧਿਤ Exceptions ਨੂੰ Raise ਕਰਨਾ ਅਤੇ ਸੰਭਾਲਣਾ
- 8.10. ਨੋਟਾਂ ਨਾਲ Exceptions ਨੂੰ ਹੋਰ ਜਾਣਕਾਰੀ ਦੇਣਾ
- 9. ਕਲਾਸਾਂ
- 10. ਮਿਆਰੀ ਲਾਇਬ੍ਰੇਰੀ ਦਾ ਸੰਖੇਪ ਜਾਣ-ਪਛਾਣ
- 11. ਮਿਆਰੀ ਲਾਇਬ੍ਰੇਰੀ ਦਾ ਸੰਖੇਪ ਜਾਣ-ਪਛਾਣ --- ਭਾਗ II
- 12. ਵਰਚੁਅਲ ਇਨਵਾਇਰਨਮੈਂਟ ਅਤੇ ਪੈਕੇਜ
- 13. ਹੁਣ ਕੀ?
- 14. ਇੰਟਰਐਕਟਿਵ ਇਨਪੁੱਟ ਸੰਪਾਦਨ ਅਤੇ ਹਿਸਟਰੀ ਬਦਲਾਅ
- 15. ਫਲੋਟਿੰਗ-ਪੌਇੰਟ ਅੰਕਗਣਿਤ: ਸਮੱਸਿਆਵਾਂ ਅਤੇ ਸੀਮਾਵਾਂ
- 16. ਪਰਿਸ਼ਿਸ਼ਟ