ਇਸ ਦਸਤਾਵੇਜ਼ ਬਾਰੇ¶
Python's documentation is generated from reStructuredText sources using Sphinx, a documentation generator originally created for Python and now maintained as an independent project.
ਦਸਤਾਵੇਜ਼ੀਕਰਨ ਅਤੇ ਇਸ ਦੇ ਟੂਲਚੇਨ ਦਾ ਵਿਕਾਸ, Python ਦੀ ਤਰ੍ਹਾਂ ਹੀ, ਪੂਰੀ ਤਰ੍ਹਾਂ ਸਵੈਛਿਕ ਯੋਗਦਾਨਾਂ 'ਤੇ ਨਿਰਭਰ ਹੈ। ਜੇ ਤੁਸੀਂ ਯੋਗਦਾਨ ਦੇਣਾ ਚਾਹੁੰਦੇ ਹੋ, ਤਾਂ ਇਹ ਕਿਵੇਂ ਕਰਨਾ ਹੈ ਇਸ ਬਾਰੇ ਜਾਣਕਾਰੀ ਲਈ ਕਿਰਪਾ ਕਰਕੇ ਬੱਗਾਂ ਨਾਲ ਨਿਪਟਣਾ ਸਫ਼ਾ ਵੇਖੋ। ਨਵੇਂ ਸਵੈਛਿਕਾਂ ਦਾ ਹਮੇਸ਼ਾਂ ਸਵਾਗਤ ਹੈ!
ਖ਼ਾਸ ਧੰਨਵਾਦ:
Fred L. Drake, Jr., ਜਿਨ੍ਹਾਂ ਨੇ ਮੂਲ Python ਦਸਤਾਵੇਜ਼ੀਕਰਨ ਟੂਲਸੈਟ ਤਿਆਰ ਕੀਤਾ ਅਤੇ ਇਸ ਦੀ ਸਮੱਗਰੀ ਦਾ ਵੱਡਾ ਹਿੱਸਾ ਲਿਖਿਆ;
reStructuredText ਅਤੇ Docutils ਸੂਟ ਤਿਆਰ ਕਰਨ ਲਈ Docutils ਪ੍ਰੋਜੈਕਟ;
Fredrik Lundh, ਜਿਨ੍ਹਾਂ ਦੇ Alternative Python Reference ਪ੍ਰੋਜੈਕਟ ਤੋਂ Sphinx ਨੂੰ ਕਈ ਵਧੀਆ ਵਿਚਾਰ ਮਿਲੇ।
Python ਦਸਤਾਵੇਜ਼ੀਕਰਨ ਵਿੱਚ ਯੋਗਦਾਨ ਦੇਣ ਵਾਲੇ¶
ਬਹੁਤ ਸਾਰੇ ਲੋਕਾਂ ਨੇ Python ਭਾਸ਼ਾ, Python ਮਿਆਰੀ ਲਾਇਬ੍ਰੇਰੀ ਅਤੇ Python ਦਸਤਾਵੇਜ਼ੀਕਰਨ ਵਿੱਚ ਯੋਗਦਾਨ ਦਿੱਤਾ ਹੈ। ਯੋਗਦਾਨਕਾਰਾਂ ਦੀ ਅੰਸ਼ਿਕ ਸੂਚੀ ਲਈ CPython GitHub repository ਵੇਖੋ।
Python ਕਮਿਊਨਿਟੀ ਦੇ ਯੋਗਦਾਨ ਅਤੇ ਸਹਿਯੋਗ ਕਰਕੇ ਹੀ Python ਕੋਲ ਇੰਨਾ ਸ਼ਾਨਦਾਰ ਦਸਤਾਵੇਜ਼ੀਕਰਨ ਹੈ — ਤੁਹਾਡਾ ਧੰਨਵਾਦ!