ਬੱਗਾਂ ਨਾਲ ਨਿਪਟਣਾ¶
ਪਾਇਥਨ ਇੱਕ ਪਰਿਪੱਕ ਪ੍ਰੋਗਰਾਮਿੰਗ ਭਾਸ਼ਾ ਹੈ ਜਿਸ ਨੇ ਸਥਿਰਤਾ ਲਈ ਆਪਣੀ ਇੱਕ ਮਜ਼ਬੂਤ ਪਹਿਚਾਣ ਬਣਾਈ ਹੈ। ਇਸ ਪਹਿਚਾਣ ਨੂੰ ਕਾਇਮ ਰੱਖਣ ਲਈ, ਡਿਵੈਲਪਰ ਉਹਨਾਂ ਕਿਸੇ ਵੀ ਕਮੀਆਂ ਬਾਰੇ ਜਾਣਨਾ ਚਾਹੁੰਦੇ ਹਨ ਜੋ ਤੁਹਾਨੂੰ ਪਾਇਥਨ ਵਿੱਚ ਮਿਲਦੀਆਂ ਹਨ।
It can be sometimes faster to fix bugs yourself and contribute patches to Python as it streamlines the process and involves less people. Learn how to contribute.
ਦਸਤਾਵੇਜ਼ੀਕਰਨ ਬੱਗ¶
If you find a bug in this documentation or would like to propose an improvement, please submit a bug report on the tracker. If you have a suggestion on how to fix it, include that as well.
ਤੁਸੀਂ ਸਾਡੇ Documentation Discourse forum ਉੱਤੇ ਵੀ ਇੱਕ ਚਰਚਾ ਸ਼ੁਰੂ ਕਰ ਸਕਦੇ ਹੋ।
If you find a bug in the theme (HTML / CSS / JavaScript) of the documentation, please submit a bug report on the python-doc-theme bug tracker.
If you're short on time, you can also email documentation bug reports to docs@python.org (behavioral bugs can be sent to python-list@python.org). 'docs@' is a mailing list run by volunteers; your request will be noticed, though it may take a while to be processed.
See also
- ਦਸਤਾਵੇਜ਼ੀਕਰਨ ਬੱਗ
ਉਹਨਾਂ ਦਸਤਾਵੇਜ਼ੀਕਰਨ ਬੱਗਾਂ ਦੀ ਸੂਚੀ ਜੋ ਪਾਇਥਨ ਇਸ਼ੂ ਟ੍ਰੈਕਰ ਵਿੱਚ ਜਮ੍ਹਾਂ ਕੀਤੀਆਂ ਗਈਆਂ ਹਨ।
- Issue Tracking
ਟ੍ਰੈਕਰ ਉੱਤੇ ਸੁਧਾਰ ਰਿਪੋਰਟ ਕਰਨ ਦੀ ਪ੍ਰਕਿਰਿਆ ਦਾ ਸੰਖੇਪ ਵੇਰਵਾ।
- Helping with Documentation
ਉਹਨਾਂ ਵਿਅਕਤੀਆਂ ਲਈ ਵਿਸਤ੍ਰਿਤ ਮਾਰਗਦਰਸ਼ਨ ਜੋ ਪਾਇਥਨ ਦਸਤਾਵੇਜ਼ੀਕਰਨ ਵਿੱਚ ਯੋਗਦਾਨ ਦੇਣ ਵਿੱਚ ਰੁਚੀ ਰੱਖਦੇ ਹਨ।
- Documentation Translations
A list of GitHub pages for documentation translation and their primary contacts.
ਪਾਇਥਨ ਇਸ਼ੂ ਟ੍ਰੈਕਰ ਦੀ ਵਰਤੋਂ¶
ਪਾਇਥਨ ਨਾਲ ਸੰਬੰਧਿਤ ਇਸ਼ੂ ਰਿਪੋਰਟਾਂ GitHub issues tracker (https://github.com/python/cpython/issues) ਰਾਹੀਂ ਜਮ੍ਹਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। GitHub issues tracker ਇੱਕ ਵੈੱਬ ਫਾਰਮ ਪ੍ਰਦਾਨ ਕਰਦਾ ਹੈ ਜਿਸ ਰਾਹੀਂ ਲੋੜੀਂਦੀ ਜਾਣਕਾਰੀ ਦਰਜ ਕਰਕੇ ਡਿਵੈਲਪਰਾਂ ਨੂੰ ਭੇਜੀ ਜਾ ਸਕਦੀ ਹੈ।
ਰਿਪੋਰਟ ਦਰਜ ਕਰਨ ਦਾ ਪਹਿਲਾ ਕਦਮ ਇਹ ਪਤਾ ਲਗਾਉਣਾ ਹੈ ਕਿ ਕੀ ਸਮੱਸਿਆ ਪਹਿਲਾਂ ਹੀ ਰਿਪੋਰਟ ਕੀਤੀ ਜਾ ਚੁੱਕੀ ਹੈ। ਇਸ ਤਰ੍ਹਾਂ ਕਰਨ ਦਾ ਫਾਇਦਾ, ਡਿਵੈਲਪਰਾਂ ਦਾ ਸਮਾਂ ਬਚਾਉਣ ਤੋਂ ਇਲਾਵਾ, ਇਹ ਹੈ ਕਿ ਤੁਸੀਂ ਜਾਣ ਸਕਦੇ ਹੋ ਕਿ ਇਸਨੂੰ ਠੀਕ ਕਰਨ ਲਈ ਕੀ ਕੀਤਾ ਗਿਆ ਹੈ; ਹੋ ਸਕਦਾ ਹੈ ਕਿ ਸਮੱਸਿਆ ਅਗਲੀ ਰਿਲੀਜ਼ ਲਈ ਪਹਿਲਾਂ ਹੀ ਠੀਕ ਕੀਤੀ ਜਾ ਚੁੱਕੀ ਹੋਵੇ, ਜਾਂ ਵਾਧੂ ਜਾਣਕਾਰੀ ਦੀ ਲੋੜ ਹੋਵੇ (ਜਿਸ ਸਥਿਤੀ ਵਿੱਚ ਤੁਸੀਂ ਇਹ ਜਾਣਕਾਰੀ ਦੇ ਸਕਦੇ ਹੋ ਜੇ ਤੁਹਾਡੇ ਕੋਲ ਹੋਵੇ!). ਇਸ ਲਈ, ਪੰਨੇ ਦੇ ਸਿਖਰ 'ਤੇ ਦਿੱਤੇ ਖੋਜ ਬਾਕਸ ਦੀ ਵਰਤੋਂ ਕਰਕੇ ਟਰੈਕਰ ਵਿੱਚ ਖੋਜ ਕਰੋ।
ਜੇ ਤੁਸੀਂ ਜਿਸ ਸਮੱਸਿਆ ਦੀ ਰਿਪੋਰਟ ਕਰ ਰਹੇ ਹੋ ਉਹ ਪਹਿਲਾਂ ਹੀ ਸੂਚੀ ਵਿੱਚ ਨਹੀਂ ਹੈ, ਤਾਂ GitHub ਵਿੱਚ ਲੌਗਇਨ ਕਰੋ। ਜੇ ਤੁਹਾਡੇ ਕੋਲ GitHub ਖਾਤਾ ਨਹੀਂ ਹੈ, ਤਾਂ "Sign up" ਲਿੰਕ ਦੀ ਵਰਤੋਂ ਕਰਕੇ ਨਵਾਂ ਖਾਤਾ ਬਣਾਓ। ਬਿਨਾਂ ਪਛਾਣ ਦੇ ਬੱਗ ਰਿਪੋਰਟ ਜਮ੍ਹਾਂ ਕਰਨਾ ਸੰਭਵ ਨਹੀਂ ਹੈ।
ਹੁਣ ਲੌਗਇਨ ਹੋਣ ਤੋਂ ਬਾਅਦ ਤੁਸੀਂ ਇੱਕ ਇਸ਼ੂ ਜਮ੍ਹਾਂ ਕਰ ਸਕਦੇ ਹੋ। ਨਵਾਂ ਇਸ਼ੂ ਰਿਪੋਰਟ ਕਰਨ ਲਈ ਉੱਪਰਲੀ ਪੱਟੀ ਵਿੱਚ ਮੌਜੂਦ "New issue" ਬਟਨ 'ਤੇ ਕਲਿੱਕ ਕਰੋ।
ਜਮ੍ਹਾਂ ਕਰਨ ਵਾਲੇ ਫਾਰਮ ਵਿੱਚ ਦੋ ਖੇਤਰ ਹਨ, "Title" ਅਤੇ "Comment"।
"Title" ਖੇਤਰ ਲਈ ਸਮੱਸਿਆ ਦਾ ਬਹੁਤ ਛੋਟਾ ਵੇਰਵਾ ਦਿਓ; ਦਸ ਤੋਂ ਘੱਟ ਸ਼ਬਦ ਉਚਿਤ ਮੰਨੇ ਜਾਂਦੇ ਹਨ।
"Comment" ਖੇਤਰ ਵਿੱਚ ਸਮੱਸਿਆ ਦਾ ਵਿਸਥਾਰ ਨਾਲ ਵੇਰਵਾ ਦਿਓ, ਜਿਸ ਵਿੱਚ ਇਹ ਵੀ ਸ਼ਾਮਲ ਹੋਵੇ ਕਿ ਤੁਸੀਂ ਕੀ ਹੋਣ ਦੀ ਉਮੀਦ ਕੀਤੀ ਸੀ ਅਤੇ ਅਸਲ ਵਿੱਚ ਕੀ ਹੋਇਆ। ਇਹ ਵੀ ਦੱਸੋ ਕਿ ਕੀ ਕੋਈ extension modules ਸ਼ਾਮਲ ਸਨ ਅਤੇ ਤੁਸੀਂ ਕਿਹੜਾ hardware ਅਤੇ software platform ਵਰਤ ਰਹੇ ਸੀ (ਜਿੱਥੇ ਲਾਗੂ ਹੋਵੇ ਉੱਥੇ ਵਰਜਨ ਜਾਣਕਾਰੀ ਸਮੇਤ)।
ਹਰ ਇਸ਼ੂ ਰਿਪੋਰਟ ਦੀ ਸਮੀਖਿਆ ਇੱਕ ਡਿਵੈਲਪਰ ਦੁਆਰਾ ਕੀਤੀ ਜਾਵੇਗੀ ਜੋ ਇਹ ਨਿਰਧਾਰਤ ਕਰੇਗਾ ਕਿ ਸਮੱਸਿਆ ਨੂੰ ਠੀਕ ਕਰਨ ਲਈ ਕੀ ਕਰਨ ਦੀ ਲੋੜ ਹੈ। ਜਦੋਂ ਵੀ ਇਸ਼ੂ ਉੱਤੇ ਕੋਈ ਕਾਰਵਾਈ ਕੀਤੀ ਜਾਵੇਗੀ, ਤੁਹਾਨੂੰ ਅੱਪਡੇਟ ਪ੍ਰਾਪਤ ਹੋਵੇਗੀ।
See also
- How to Report Bugs Effectively
ਇਹ ਲੇਖ ਲਾਭਦਾਇਕ ਬੱਗ ਰਿਪੋਰਟ ਬਣਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਾ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਹੜੀ ਜਾਣਕਾਰੀ ਲਾਭਦਾਇਕ ਹੁੰਦੀ ਹੈ ਅਤੇ ਕਿਉਂ।
- Bug Writing Guidelines
ਇੱਕ ਚੰਗੀ ਬੱਗ ਰਿਪੋਰਟ ਲਿਖਣ ਬਾਰੇ ਜਾਣਕਾਰੀ। ਇਸ ਵਿੱਚੋਂ ਕੁਝ Mozilla ਪ੍ਰੋਜੈਕਟ ਲਈ ਖਾਸ ਹੈ, ਪਰ ਆਮ ਤੌਰ 'ਤੇ ਚੰਗੀਆਂ ਪ੍ਰਥਾਵਾਂ ਦਾ ਵਰਣਨ ਕਰਦੀ ਹੈ।
ਆਪਣੇ ਆਪ ਪਾਇਥਨ ਵਿੱਚ ਯੋਗਦਾਨ ਦੇਣਾ ਸ਼ੁਰੂ ਕਰਨਾ¶
ਤੁਹਾਡੇ ਵੱਲੋਂ ਮਿਲੀਆਂ ਗਲਤੀਆਂ ਦੀ ਸਿਰਫ਼ ਰਿਪੋਰਟ ਕਰਨ ਤੋਂ ਇਲਾਵਾ, ਤੁਸੀਂ ਉਨ੍ਹਾਂ ਨੂੰ ਠੀਕ ਕਰਨ ਲਈ patches ਵੀ ਜਮ੍ਹਾਂ ਕਰ ਸਕਦੇ ਹੋ। Python ਵਿੱਚ patching ਸ਼ੁਰੂ ਕਰਨ ਬਾਰੇ ਹੋਰ ਜਾਣਕਾਰੀ Python Developer's Guide ਵਿੱਚ ਮਿਲ ਸਕਦੀ ਹੈ। ਜੇ ਤੁਹਾਡੇ ਕੋਈ ਸਵਾਲ ਹਨ, ਤਾਂ core-mentorship mailing list ਇੱਕ ਮਿੱਤਰਤਾਪੂਰਣ ਥਾਂ ਹੈ ਜਿੱਥੇ Python ਵਿੱਚ ਸਮੱਸਿਆਵਾਂ ਨੂੰ ਠੀਕ ਕਰਨ ਦੀ ਪ੍ਰਕਿਰਿਆ ਨਾਲ ਸੰਬੰਧਿਤ ਕਿਸੇ ਵੀ ਕਿਸਮ ਦੇ ਸਵਾਲਾਂ ਦੇ ਜਵਾਬ ਪ੍ਰਾਪਤ ਕੀਤੇ ਜਾ ਸਕਦੇ ਹਨ।